ਸਰਹਿੰਦ 13 ਅਗਸਤ , ਸਾਨੂੰ ਪਰਮਾਤਮਾ ਦੇ ਦਿਖਾਏ ਮਾਰਗ ਤੇ ਚੱਲ ਕੇ ਆਪਣਾ ਜੀਵਨ ਸਫਲ ਕਰਨਾ ਚਾਹੀਦਾ ਹੈ ਤਾਂ ਹੀ ਸਾਡਾ ਇਸ ਸੰਸਾਰ ਵਿੱਚ ਆਉਣਾ ਸਫਲ ਹੋਵੇਗਾ। ਇਹ ਗੱਲ ਸਮਾਜਸੇਵੀ ਗੋਪਾਲ ਬਿੰਬਰਾ ਨੇ ਮਾਤਾ ਸ਼੍ਰੀ ਨੈਣਾ ਦੇਵੀ ਮੰਦਰ ਸਰਹਿੰਦ ਸ਼ਹਿਰ ਵਿੱਚ ਅਸ਼ਟਮੀ ਵਾਲੇ ਦਿਨ ਧਾਰਮਿਕ ਸਮਾਰਮ ਦੋਰਾਨ ਕਹੀ ਉਹਨਾਂ ਕਿਹਾ ਕਿ ਮਾਤਾ ਜੀ ਦੇ ਨਵਰਾਤੇ ਚੱਲ ਰਹੇ ਹਨ।ਸਾਨੂੰ ਪੂਰੀ ਸ਼ੁੱਧਤਾ ਨਾਲ ਵਿਸ਼ੇ ਵਿਕਾਰਾਂ ਨੂੰ ਤਿਆਗ ਕੇ ਦੁਰਗਾ ਸਪਤਸ਼ਤੀ ਦਾ ਪਾਠ ਕਰਨਾ ਚਾਹੀਦਾ ਹੈ। ਸਾਨੂੰ ਆਪਣੀ ਨੇਕ ਕਮਾਈ ਵਿੱਚੋਂ ਦਸਵੰਧ ਕੱਢ ਕੇ ਸਮਾਜ ਭਲਾਈ ਦੇ ਕੰਮਾਂ ਵਿਚ ਲਗਾਉਣਾ ਚਾਹੀਦਾ ਹੈ। ਇਸ ਮੌਕੇ ਹਵਨ ਤੇ ਲੰਗਰ ਦਾ ਆਯੋਜਨ ਵੀ ਕੀਤਾ ਗਿਆ। ਇਸ ਮੌਕੇ ਕੀਰਤੀ ਬਿੰਬਰਾ ,ਟਿੱਕਾ ਲਾਲ ਬਿੰਬਰ ,ਰਵੀਨ ਬਿੰਬਰਾ ,ਰਸ਼ਮੀ ,ਨੀਲਮ ,ਵਰਿੰਦਾ ,ਸੁਮੇਧਾ ਸਮੈਰਾ, ਦੇਵ ਰਾਜ ਅਰੋੜਾ ,ਸੁਰੇਸ਼ ਸ਼ਰਮਾ ,ਵਿਜੇ ਪਾਠਕ ,ਰਵਿੰਦਰ ਮੋਹਨ ਤੇ ਤਰੁਣ ਨੇ ਸੇਵਾ ਕੀਤੀ।
