ਡੋਰ ਟੂ ਡੋਰ ਮੁਹਿੰਮ ਨੂੰ ਹਲਕੇ ਦੇ ਲੋਕਾਂ ਦਾ ਮਿਲ ਰਿਹਾ ਭਾਰੀ ਸਮਰਥਨ- ਭੁੱਟਾ

ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਡੋਰ ਟੂ ਡੋਰ ਪ੍ਰੋਗਰਾਮ ਤਹਿਤ ਪਿੰਡ ਗੁਣੀਆ ਮਾਜਰਾ ਪਹੁੰਚੇ

ਫਤਿਹਗੜ੍ਹ ਸਾਹਿਬ 18 ਅਕਤੂਬਰ

ਵਿਧਾਨ ਸਭਾ ਹਲਕਾ ਫਤਿਹਗੜ੍ਹ ਸਾਹਿਬ ਦੇ ਪਿੰਡਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਚਲਾਈ ਜਾ ਰਹੀ ਡੋਰ ਟੂ ਡੋਰ ਮੁਹਿੰਮ ਨੂੰ ਲੋਕਾਂ ਦਾ ਭਾਰੀ ਸਮਰਥਨ ਮਿਲ ਰਿਹਾ ਹੈ। ਇਸ ਮੁਹਿੰਮ ਤਹਿਤ ਜਿੱਥੇ ਵੱਖ ਵੱਖ ਪਾਰਟੀਆਂ ਦੇ ਕਈ ਆਗੂ ਆਪਣੀਆਂ ਪਾਰਟੀਆਂ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਹਨ ਉਥੇ ਹੀ ਪਿੰਡਾਂ ਦੇ ਲੋਕਾਂ ਵੱਲੋਂ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣ ਦਾ ਭਰੋਸਾ ਵੀ ਦਿੱਤਾ ਜਾ ਰਿਹਾ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਨ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਮੁੱਖ ਸੇਵਾਦਾਰ ਬਲਜੀਤ ਸਿੰਘ ਭੁੱਟਾ ਨੇ ਪਾਰਟੀ ਦੇ ਡੋਰ ਟੂ ਡੋਰ ਪ੍ਰੋਗਰਾਮ ਤਹਿਤ ਗੁਣੀਆਂ ਮਾਜਰਾ ਪਿੰਡ ਦੇ ਲੋਕਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਸੂਬੇ ਦੇ ਲੋਕ ਆਮ ਆਦਮੀ ਪਾਰਟੀ ਤੋਂ ਦੁਖੀ ਹੋ ਚੁੱਕੇ ਹਨ ਅਤੇ ਲੋਕ ਹੁਣ ਪੰਜਾਬ ਅੰਦਰ ਅਜਿਹੀ ਸਿਆਸੀ ਪਾਰਟੀ ਦੀ ਜਮਾਤ ਦੇਖਣਾ ਚਾਹੁੰਦੇ ਹਨ ਜੋ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਨਾ ਕਰੇ ਅਤੇ ਗੱਪਾ ਸੁਣਾਉਣ ਦੀ ਥਾਂ ਵਿਕਾਸ ਦੇ ਕੰਮ ਕਰਵਾਵੇ। ਉਹਨਾਂ ਕਿਹਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਇਸ ਗੱਲ ਦਾ ਪ੍ਰਤੀਕ ਹੋਣਗੀਆਂ ਕਿ ਪੰਜਾਬ ਦੇ ਲੋਕ ਇੱਕ ਸਥਿਰ ਸਰਕਾਰ ਬਣਾਉਣ ਦੇ ਹੱਕ ਵਿੱਚ ਹਨ ਜੋ ਕਿ ਕੇਵਲ ਤੇ ਕੇਵਲ ਸ਼੍ਰੋਮਣੀ ਅਕਾਲੀ ਦਲ ਹੀ ਹੋ ਸਕਦੀ ਹੈ ।ਹਲਕਾ ਇੰਚਾਰਜ ਨੇ ਕਿਹਾ ਕਿ ਡੋਰ ਟੂ ਡੋਰ ਪ੍ਰੋਗਰਾਮ ਤਹਿਤ ਲੋਕਾਂ ਦੇ ਸੁਝਾਅ ਲੈ ਕੇ ਪਾਰਟੀ ਦਾ ਚੋਣ ਮਨੋਰਥ ਪੱਤਰ ਵੀ ਤਿਆਰ ਕੀਤਾ ਜਾਵੇਗਾ ਤਾਂ ਜੋ ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਉਪਰੰਤ ਲੋਕਾਂ ਦੇ ਸੁਝਾਅ ਅਨੁਸਾਰ ਸੂਬੇ ਅੰਦਰ ਵਿਕਾਸ ਕਾਰਜ ਕਰਵਾਏ ਜਾ ਸਕਣ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਆਪਣੇ ਸਾਢੇ ਚਾਰ ਸਾਲਾਂ ਦੌਰਾਨ ਪੰਜਾਬ ਦੇ ਲੋਕਾਂ ਨਾਲ ਕੇਵਲ ਤੇ ਕੇਵਲ ਝੂਠ ਹੀ ਬੋਲਿਆ ਹੈ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੀਆਂ ਸਟੇਜਾਂ ਤੋਂ ਗੱਪਾਂ ਹੀ ਮਾਰਦੇ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਦੇ ਬਹਾਦਰ ਲੋਕ ਅਜਿਹੇ ਲੋਕਾਂ ਨੂੰ ਬਰਦਾਸ਼ਤ ਨਹੀਂ ਕਰਨਗੇ ਜੋ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਰਹੇ ਹੋਣ।
ਇਸ ਮੌਕੇ ਜਗਤਾਰ ਸਿੰਘ ਗੁਣੀਆਮਾਜਰਾ ਸਰਕਲ ਪ੍ਰਧਾਨ ਹੱਲੋਤਾਲੀ,ਕਰਮਜੀਤ ਸਿੰਘ ਚਣੋਂ ਮੈਂਬਰ ਕੌਰ ਕਮੇਟੀ,ਹਰਿੰਦਰ ਸਿੰਘ ਮਲਹੇੜੀ,ਰਵਿੰਦਰ ਸਿੰਘ ਮੋਨੂੰ ਜਖਵਾਲੀ,ਪਰਵਿੰਦਰ ਸਿੰਘ ਗੁਣੀਆਮਾਜਰਾ,ਹਰਮੇਲ ਸਿੰਘ ਗੁਣੀਆਮਾਜਰਾ, ਰਣਧੀਰ ਸਿੰਘ ਗੁਣੀਆਮਾਜਰਾ,ਗੁਰਮੇਲ ਸਿੰਘ,ਗੁਰਪ੍ਰੀਤ ਸਿੰਘ ਗੁਣੀਆਮਾਜਰਾ, ਪ੍ਰਗਟ ਸਿੰਘ ਗੁਣੀਆਂਮਾਜਰਾ, ਭੀਮ ਸਿੰਘ ਗੁਣੀਆਂਮਾਜਰਾ,ਹਰਵਿੰਦਰ ਸਿੰਘ ਗੁਣੀਆਂਮਾਜਰਾ,ਤਲਿੰਦਰ ਸਿੰਘ ਗੁਣੀਆਂਮਾਜਰਾ,ਅਵਤਾਰ ਸਿੰਘ ਗੁਣੀਆਮਾਜਰਾ,ਭੁਪਿੰਦਰ ਸਿੰਘ ਗੁਣੀਆਮਾਜਰਾ,ਰੋਬਿਨ ਗੁਣੀਆਮਾਜਰਾ, ਪੁਰਸ਼ੋਤਮ ਸਿੰਘ ਗੁਣੀਆਮਾਜਰਾ,ਗੁਰਮੇਲ ਸਿੰਘ ਗੁਣੀਆਮਾਜਰਾ, ਪਿਆਰਾ ਸਿੰਘ ਗੁਣੀਆਮਾਜਰਾ,ਮਨਿੰਦਰ ਸਿੰਘ ਬੁੱਲੇਬਾਸ ਮੁਕੰਦਪੁਰਾ,ਗੁਰਪ੍ਰੀਤ ਸਿੰਘ ਪੰਜੋਲੀ ਆਦਿ ਹਾਜਰ ਸਨ।

Toggle Dark Mode